ਯੂਰਿਕ ਐਸਿਡ ਸਰੀਰ ‘ਚ ਜਮ੍ਹਾ ਜ਼ਹਿਰੀਲਾ ਪਦਾਰਥ ਹੈ। ਇਹ ਪਿਊਰੀਨ ਪ੍ਰੋਟੀਨ ਦੇ ਟੁੱਟਣ ਨਾਲ ਬਣਦਾ ਹੈ। ਸਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਵਧਣ ‘ਤੇ ਗੰਭੀਰ ਸਮੱਸਿਆਵਾਂ ਹੋਣ ਦਾ ਡਰ ਰਹਿੰਦਾ ਹੈ। ਗਲਤ ਖਾਣ-ਪੀਣ ਅਤੇ ਖਰਾਬ ਜੀਵਨਸ਼ੈਲੀ ਕਾਰਨ ਸਰੀਰ ‘ਚ ਯੂਰਿਕ ਐਸਿਡ ਵਧ ਜਾਂਦਾ ਹੈ। ਇਸ ਕਾਰਨ ਜੋੜਾਂ ‘ਚ ਦਰਦ, ਸੋਜ, ਗਠੀਆ ਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਯੂਰਿਕ ਐਸਿਡ ਦੀ ਮਾਤਰਾ ਨੂੰ ਕੰਟਰੋਲ ‘ਚ ਰੱਖਣਾ ਜ਼ਰੂਰੀ ਹੈ। ਨਿੰਬੂ ਦੇ ਨਾਲ ਅਜਵਾਇਨ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।ਆਯੁਰਵੇਦ ‘ਚ ਨਿੰਬੂ ਤੇ ਅਜਵਾਇਨ ਦਾ ਔਸ਼ਧੀ ਦੇ ਰੂਪ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਡਾਇਟੀਸ਼ੀਅਨ ਡਾ.ਵੀਡੀ ਤ੍ਰਿਪਾਠੀ ਅਨੁਸਾਰ ਨਿੰਬੂ ਤੇ ਅਜਵਾਇਨ ‘ਚ ਮੌਜੂਦ ਗੁਣ ਤੇ ਪੌਸ਼ਟਿਕ ਤੱਤ ਸਰੀਰ ‘ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਯੂਰਿਕ ਐਸਿਡ ਘੱਟ ਹੁੰਦਾ ਹੈ। ਨਿੰਬੂ ‘ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਪਾਚਨ ਤੰਤਰ ਲਈ ਫਾਇਦੇਮੰਦ ਹੁੰਦੇ ਹਨ। ਇਹ ਪਿਸ਼ਾਬ ਸੰਬੰਧੀ ਸਮੱਸਿਆਵਾਂ ਦੇ ਖਤਰੇ ਨੂੰ ਘਟਾਉਂਦਾ ਹੈ।ਕੋਸੇ ਪਾਣੀ ‘ਚ ਇਕ ਚਮਚ ਨਿੰਬੂ ਦਾ ਰਸ ਤੇ ਇਕ ਚੱਮਚ ਅਜਵਾਇਨ ਮਿਲਾ ਕੇ ਰੋਜ਼ ਸਵੇਰੇ ਇਸ ਦਾ ਸੇਵਨ ਕਰੋ। ਇਸ ਤੋਂ ਇਲਾਵਾ ਅਜਵਾਇਨ ਦੀ ਚਾਹ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਯੂਰਿਕ ਐਸਿਡ ‘ਚ ਰਾਹਤ ਮਿਲੇਗੀ। ਤੁਸੀਂ ਇਸ ਡਰਿੰਕ ਦਾ ਸੇਵਨ ਵਜ਼ਨ ਘਟਾਉਣ ਤੇ ਪਾਚਨ ਸੰਬੰਧੀ ਸਮੱਸਿਆਵਾਂ ਲਈ ਵੀ ਕਰ ਸਕਦੇ ਹੋ। ਜੇਕਰ ਸਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ ਤਾਂ ਆਪਣੀ ਖੁਰਾਕ ‘ਚ ਸੁਧਾਰ ਕਰੋ। ਉਹ ਭੋਜਨ ਜਿਨ੍ਹਾਂ ਵਿਚ ਪਿਊਰੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਸ ਦੀ ਖਪਤ ਘੱਟ ਕਰਨੀ ਚਾਹੀਦੀ ਹੈ।